ਪੱਟੀ ਵਿਧਾਨ ਸਭਾ ਹਲਕੇ ਤੋਂ ਪਹਿਲੇ ਰਾਊਂਡ ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਅੱਗੇ
ਪੱਟੀ, 10 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਵਿਧਾਨ ਸਭਾ ਹਲਕਾ ਪੱਟੀ ਤੋਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਲਾਅ ਕਾਲਜ ਉਸਮਾਂ ਵਿਖੇ ਸਵੇਰੇ ਲਗਭਗ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਈ ਹੈ। ਪਹਿਲੇ ਰਾਊਂਡ ਵਿਚ ਕਾਂਗਰਸ ਪਾਰਟੀ ਨੂੰ 2377, ਸ਼੍ਰੋਮਣੀ ਅਕਾਲੀ ਦਲ ਨੂੰ 2800, ਆਮ ਆਦਮੀ ਪਾਰਟੀ ਨੂੰ 3285 ਵੋਟਾਂ ਮਿਲੀਆਂ ਹਨ। ਪਹਿਲੇ ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ 545 ਵੋਟਾਂ ਵੱਧ ਮਿਲੀਆਂ ਹਨ, ਗਿਣਤੀ ਜਾਰੀ ਹੈ।