ਜਲਾਲਾਬਾਦ ਹਲਕੇ ਤੋਂ ਦੂਸਰੇ ਰਾਊਂਡ ਵਿਚ ਸੁਖਬੀਰ ਸਿੰਘ ਬਾਦਲ ਪਿੱਛੇ
ਜਲਾਲਾਬਾਦ,10 ਮਾਰਚ (ਜਤਿੰਦਰ ਪਾਲ ਸਿੰਘ) - ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੂਸਰੇ ਰਾਊਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਗੋਲਡੀ ਕੰਬੋਜ ਤੋਂ ਪਿੱਛੇ ਚੱਲ ਰਹੇ ਹਨ। ਜਗਦੀਪ ਗੋਲਡੀ ਕੰਬੋਜ 2557 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ 6716 ਵੋਟਾਂ ਜਦਕਿ ਜਗਦੀਪ ਗੋਲਡੀ ਕੰਬੋਜ ਨੇ 9273 ਵੋਟਾਂ ਪ੍ਰਾਪਤ ਕੀਤੀਆਂ ਹਨ।