ਜਲਾਲਾਬਾਦ ਹਲਕੇ ਤੋਂ ਚੌਥੇ ਰਾਊਂਡ ਵਿਚ ਸੁਖਬੀਰ ਸਿੰਘ ਬਾਦਲ ਪਿੱਛੇ

 ਜਲਾਲਾਬਾਦ ਹਲਕੇ ਤੋਂ ਚੌਥੇ ਰਾਊਂਡ ਵਿਚ ਸੁਖਬੀਰ ਸਿੰਘ ਬਾਦਲ ਪਿੱਛੇ

ਜਲਾਲਾਬਾਦ,10ਮਾਰਚ(ਜਤਿੰਦਰ ਪਾਲ ਸਿੰਘ)- ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਚੌਥੇ ਰਾਊਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਗੋਲਡੀ ਕੰਬੋਜ ਤੋਂ ਪਿੱਛੇ ਚੱਲ ਰਹੇ ਹਨ। ਜਗਦੀਪ ਗੋਲਡੀ ਕੰਬੋਜ 5017 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ 13213 ਵੋਟਾਂ ਜਦਕਿ ਜਗਦੀਪ ਗੋਲਡੀ ਕੰਬੋਜ ਨੇ 18230 ਵੋਟਾਂ ਪ੍ਰਾਪਤ ਕੀਤੀਆਂ ਹਨ।