'ਆਪ' ਇਕ ਵੱਡੀ ਰਾਸ਼ਟਰੀ ਰਾਜਨੀਤਿਕ ਸ਼ਕਤੀ ਵਜੋਂ ਉੱਭਰੇਗੀ: ਰਾਘਵ ਚੱਢਾ
ਮੋਹਾਲੀ, 9 ਮਾਰਚ- 'ਆਪ' ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਦਾ ਕਹਿਣਾ ਹੈ ਕਿ 'ਆਪ' ਇਕ ਵੱਡੀ ਰਾਸ਼ਟਰੀ ਰਾਜਨੀਤਿਕ ਸ਼ਕਤੀ ਵਜੋਂ ਉੱਭਰੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਕਰੋੜਾਂ ਲੋਕਾਂ ਦੀ ਉਮੀਦ ਹੈ। ਜੇਕਰ ਪ੍ਰਮਾਤਮਾ ਦੀ ਇੱਛਾ ਹੈ ਅਤੇ ਲੋਕ ਮੌਕਾ ਦਿੰਦੇ ਹਨ ਤਾਂ ਉਹ ਯਕੀਨੀ ਤੌਰ 'ਤੇ ਜਲਦੀ ਹੀ ਇਕ ਵੱਡੀ ਭੂਮਿਕਾ ਪ੍ਰਧਾਨ ਮੰਤਰੀ 'ਚ ਨਜ਼ਰ ਆਉਣਗੇ। ਇਸ ਦੌਰਾਨ ਉਨ੍ਹਾਂ ਵਲੋਂ ਭਾਜਪਾ ਸਰਕਾਰ 'ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਭਾਜਪਾ ਨੂੰ ਸੂਬੇ 'ਚ ਪਹਿਲੀ ਸਰਕਾਰ ਬਣਾਉਣ 'ਚ 10 ਸਾਲ ਦਾ ਸਮਾਂ ਲੱਗਾ ਹੈ ਅਤੇ 'ਆਪ' ਦੀ ਸਥਾਪਨਾ ਨੂੰ 10 ਸਾਲ ਵੀ ਨਹੀਂ ਹੋਏ ਅਤੇ ਅਸੀਂ 2 ਰਾਜਾਂ ਵਿਚ ਸਰਕਾਰ ਬਣਾ ਰਹੇ ਹਾਂ।