ਮੁਹਾਲੀ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ ਕਰੀਬ 17000 ਵੋਟਾਂ ਨਾਲ ਸਭ ਤੋਂ ਅੱਗੇ

ਮੁਹਾਲੀ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ ਕਰੀਬ 17000 ਵੋਟਾਂ ਨਾਲ ਸਭ ਤੋਂ ਅੱਗੇ

ਮੁਹਾਲੀ, 10 ਮਾਰਚ (ਕੇ. ਐੱਸ. ਰਾਣਾ)-ਵਿਧਾਨ ਸਭਾ ਹਲਕਾ ਐਸ. ਏ. ਐਸ. ਨਗਰ ਅੰਦਰ 9ਵੇਂ ਰਾਊਂਡ ਦੇ ਰਿਪੋਰਟ ਅਨੁਸਾਰ ਆਪ ਉਮੀਦਵਾਰ ਕੁਲਵੰਤ ਸਿੰਘ ਨੂੰ ਹੁਣ ਤੱਕ 39,049 ਵੋਟਾਂ, ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਨੂੰ 22,589, ਭਾਜਪਾ ਸੰਜੀਵ ਵਸ਼ਿਸ਼ਟ 6483, ਅਕਾਲੀ ਦਲ ਦੇ ਪਰਵਿੰਦਰ ਸੋਹਾਣਾ ਨੂੰ 7272 ਵੋਟਾਂ ਪਈਆਂ ਹਨ।