ਹਲਕਾ ਸ਼ਾਮਚੁਰਾਸੀ ਤੋਂ ਆਪ ਆਗੂ ਡਾ: ਰਵਜੋਤ ਵੱਡੀ ਲੀਡ ਨਾਲ ਅੱਗੇ

ਹਲਕਾ ਸ਼ਾਮਚੁਰਾਸੀ ਤੋਂ ਆਪ ਆਗੂ ਡਾ: ਰਵਜੋਤ ਵੱਡੀ ਲੀਡ ਨਾਲ ਅੱਗੇ

ਨਸਰਾਲਾ, 10 ਮਾਰਚ (ਸਤਵੰਤ ਸਿੰਘ ਥਿਆੜਾ) - ਹਲਕਾ ਸ਼ਾਮਚੁਰਾਸੀ ਦੇ ਹੁਣ ਤੱਕ ਦੇ ਪਹਿਲੇ 16 ਰਾਉਂਡ ਦੇ ਚੋਣ ਨਤੀਜ਼ਿਆਂ ਵਿਚ ਆਮ ਆਦਮੀ ਪਾਰਟੀ ਦੇ ਡਾ: ਰਵਜੋਤ ਨੂੰ 30609 ਤੱਕ ਪਹੁੰਚ ਚੁੱਕੇ ਹਨ, ਜਦ ਕਿ ਕਾਂਗਰਸ ਦੇ ਪਵਨ ਕੁਮਾਰ ਆਦੀਆਂ ਨੂੰ 15833 ਤੱਕ ਹੀ ਆ ਸਕੇ ਹਨ। ਆਪ ਆਗੂ ਡਾ: ਰਵਜੋਤ ਆਪਣੇ ਵਿਰੋਧੀ ਉਮੀਦਵਾਰ ਤੋਂ 14776 ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਹੁਣ ਤੱਕ ਟੋਟਲ 55482 ਦੇ ਆਏ ਨਤੀਜ਼ੇ ਵਿਚੋਂ ਮਹਿੰਦਰ ਸਿੰਘ ਸੰਧਰ ਬਹੁਜਨ ਸਮਾਜ ਪਾਰਟੀ ਨੂੰ 4215, ਦੇਸ ਰਾਜ ਧੁੱਗਾ ਐਸ. ਏ. ਡੀ. ਸੰਯੁਕਤ 2494, ਮਹਿੰਦਰ ਲਾਲ ਸਮਾਜਕ ਸੰਘਰਸ਼ ਮੋਰਚਾ 383, ਅਜਾਦ ਉਮੀਦਵਾਰ ਕਰਮਜੀਤ ਸਿੰਘ ਬਬਲੂ ਜੋਸ਼ ਨੂੰ1024, ਭਗਵਾਨ ਦਾਸ ਨੂੰ 421 ਤੇ ਨੋਟਾ ਦਾ ਬਟਨ 503 ਵਾਰ ਦੱਬਿਆ ਗਿਆ।