ਲੰਬੀ: ਗੁਰਮੀਤ ਖੁੱਡੀਆਂ ਨੂੰ ਸੱਤਵੇਂ ਰਾਊਂਡ 'ਚ 7009 ਵੋਟਾਂ ਦੀ ਬੜ੍ਹਤ, ਬਾਦਲ ਲਗਾਤਾਰ ਪਛੜ ਰਹੇ
ਮੰਡੀ ਕਿੱਲਿਆਂਵਾਲੀ, 10 ਮਾਰਚ (ਇਕਬਾਲ ਸਿੰਘ ਸ਼ਾਂਤ)-ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਸੱਤਵੇਂ ਰਾਊਂਡ ਵਿੱਚ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੋਂ 7009 ਵੋਟਾਂ ਦੇ ਫ਼ਰਕ ਨਾਲ ਪਿੱਛੇ ਹੋ ਗਏ ਹਨ। ਪੰਜਾਬ ਦੇ ਤੂਫ਼ਾਨੀ ਚੋਣਾਂ ਰੁਝਾਨਾਂ ਦਾ ਅਸਰ ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ 'ਤੇ ਵੀ ਵਿਖਾਈ ਦੇ ਰਿਹਾ ਹੈ। ਵੱਡੇ ਬਾਦਲ ਇੱਥੋਂ ਪੰਜ ਵਾਰ ਤੋਂ ਵਿਧਾਇਕ ਚੁਣੇ ਆ ਰਹੇ ਹਨ।