ਸ੍ਰੀ ਮੁਕਤਸਰ ਸਾਹਿਬ: ‘ਆਪ’ ਦਾ ਜਿੱਤ ਵੱਲ ਵਧਣਾ ਬਦਲਾਅ ਦਾ ਵੱਡਾ ਸੰਕੇਤ-ਕਾਕਾ ਬਰਾੜ
ਸ੍ਰੀ ਮੁਕਤਸਰ ਸਾਹਿਬ, 10 ਮਾਰਚ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਜੋ ਕਿ 8ਵੇਂ ਗੇੜ ਵਿਚ 8945 ਵੋਟਾਂ ਨਾਲ ਅਕਾਲੀ-ਬਸਪਾ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੋਂ ਅੱਗੇ ਚੱਲ ਰਹੇ ਹਨ, ਨੇ ਗਿਣਤੀ ਕੇਂਦਰ ਦੇ ਬਾਹਰ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਆ ਰਹੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦਾ ਜਿੱਤ ਵੱਲ ਵਧਣਾ ਬਦਲਾਅ ਦਾ ਵੱਡਾ ਸੰਕੇਤ ਹੈ। ਕਾਕਾ ਬਰਾੜ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਤੋਂ ਅੱਕੇ ਲੋਕ ਤਬਦੀਲੀ ਚਾਹੁੰਦੇ ਸਨ।