ਮਲੋਟ ਵਿੱਚ ਜਿੱਤ ਦੇ ਜਸ਼ਨ ਸ਼ੁਰੂ, ਆਪ ਦੀ ਉਮੀਦਵਾਰ ਡਾ ਬਲਜੀਤ ਕੌਰ 23131 ਵੋਟਾਂ ਨਾਲ ਅੱਗੇ

ਮਲੋਟ, 10 ਮਾਰਚ (ਪਾਟਿਲ)- ਮਲੋਟ ਵਿੱਚ ਵਰਕਰਾਂ ਨੇ ਆਦਮੀ ਪਾਰਟੀ ਦੀ ਉਮੀਦਵਾਰ ਡਾ ਬਲਜੀਤ ਕੌਰ ਦੀ ਜਿੱਤ ਦੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤੇ ਹਨ। ਡਾ ਬਲਜੀਤ ਕੌਰ 8ਵੇਂ ਗੇੜ ਵਿਚ23131 ਵੋਟਾਂ ਦੇ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਤੋਂ ਅੱਗੇ ਚਲ ਰਹੇ ਹਨ।