ਬਲਾਚੌਰ ਵਿਧਾਨ ਸਭਾ ਹਲਕੇ 'ਚ ਸੱਤਵੇਂ ਗੇੜ 'ਚ 'ਆਪ' ਉਮੀਦਵਾਰ 2189 ਵੋਟਾਂ ਤੋਂ ਅੱਗੇ, ਕਾਂਗਰਸ ਸੱਤਵੇਂ ਗੇੜ ਤਕ ਤੀਜੇ ਨੰਬਰ 'ਤੇ

ਬਲਾਚੌਰ ਵਿਧਾਨ ਸਭਾ ਹਲਕੇ 'ਚ ਸੱਤਵੇਂ ਗੇੜ 'ਚ 'ਆਪ' ਉਮੀਦਵਾਰ 2189 ਵੋਟਾਂ ਤੋਂ ਅੱਗੇ, ਕਾਂਗਰਸ ਸੱਤਵੇਂ ਗੇੜ ਤਕ ਤੀਜੇ ਨੰਬਰ 'ਤੇ

ਬਲਾਚੌਰ,10 ਮਾਰਚ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ) - ਵਿਧਾਨ ਸਭਾ ਹਲਕਾ ਬਲਾਚੌਰ ਦੇ ਸੱਤਵੇਂ ਗੇੜ ਦੀ ਗਿਣਤੀ ਮੁਕੰਮਲ ਹੋਣ 'ਤੇ ਆਪ ਉਮੀਦਵਾਰ ਸੰਤੋਸ਼ ਕਟਾਰੀਆ ਅਕਾਲੀ ਬਸਪਾ ਉਮੀਦਵਾਰ ਸੁਨੀਤਾ ਚੌਧਰੀ ਤੋਂ 2189 ਵੋਟਾਂ ਨਾਲ ਅਗੇ ਚੱਲ ਰਹੇ ਹਨ। ਜਦਕਿ ਕਾਂਗਰਸ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ 7 ਵੇਂ ਗੇੜ ਤਕ 13903 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਚੱਲ ਰਹੇ ਹਨ। ਸੱਤਵੇਂ ਗੇੜ ਤਕ ਮਿਲੇ ਨਤੀਜੇ ਅਨੁਸਾਰ ਭਾਜਪਾ ਉਮੀਦਵਾਰ ਅਸ਼ੋਕ ਬਾਂਠ ਨੂੰ 1330 ਵੋਟਾਂ, ਸੰਤੋਸ਼ ਕਟਾਰੀਆ ਆਪ ਨੂੰ 19440, ਸੁਨੀਤਾ ਚੌਧਰੀ ਅਕਾਲੀ ਦਲ ਬਸਪਾ 17251, ਕਾਂਗਰਸ ਦੇ ਮੰਗੂਪੁਰ 13903, ਸੀ.ਪੀ. ਆਈ. (ਐਮ) ਦੇ ਪ੍ਰੇਮ ਰੱਕੜ ਨੂੰ 588, ਆਜ਼ਾਦ ਉਮੀਦਵਾਰ ਸਤਪਾਲ ਨੂੰ 157, ਸੰਯੁਕਤ ਸਮਾਜ ਮੋਰਚੇ ਦੇ ਦਲਜੀਤ ਬੈਂਸ ਨੂੰ 985 ਵੋਟਾਂ ਮਿਲੀਆਂ ਹਨ।