ਖਰੜ ਤੋਂ ਆਪ ਉਮੀਦਵਾਰ ਅਨਮੋਲ ਗਗਨ ਮਾਨ 38,000 ਵੋਟਾਂ ਨਾਲ ਜਿੱਤੇ

ਖਰੜ ਤੋਂ ਆਪ ਉਮੀਦਵਾਰ ਅਨਮੋਲ ਗਗਨ ਮਾਨ 38,000 ਵੋਟਾਂ ਨਾਲ ਜਿੱਤੇ

ਖਰੜ, 10 ਮਾਰਚ (ਗੁਰਮੁੱਖ ਮਾਨ)-ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਮੋਲ ਗਗਨ ਮਾਨ ਨੇ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰ ਲਈ ਹੈ। ਜਾਣਕਾਰੀ ਅਨੁਸਾਰ ਅਨਮੋਲ ਗਗਨ ਮਾਨ ਨੂੰ ਕੁੱਲ 78,067 ਵੋਟਾਂ ਪਈਆਂ ਹਨ ਜਦਕਿ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ 40,349 ਵੋਟਾਂ ਅਤੇ ਕਾਂਗਰਸ ਦੇ ਵਿਜੈ ਸ਼ਰਮਾ ਟਿੰਕੂ ਨੂੰ 25,265 ਵੋਟਾਂ ਹਾਸਲ ਹੋਈਆਂ ਹਨ।