ਹਲਕਾ ਦਿੜਬਾ ਦੇ ਲੋਕਾਂ ਨੇ ਸਿਰਜਿਆ ਇਤਿਹਾਸ

  ਹਲਕਾ ਦਿੜਬਾ ਦੇ ਲੋਕਾਂ ਨੇ ਸਿਰਜਿਆ ਇਤਿਹਾਸ

ਕੌਹਰੀਆਂ(ਸੰਗਰੂਰ)-10 ਮਾਰਚ-(ਸਿੱਧੂ)-ਰਿਜਰਵ ਹਲਕਾ ਦਿੜਬਾ ਤੋਂ ਐਡਵੋਕੇਟ ਹਰਪਾਲ ਚੀਮਾ ਨੇਤਾ ਵਿਰੋਧੀ ਧਿਰ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਗੁਲਜਾਰੀ ਮੂਨਕ ਤੋਂ ਵੋਟਾਂ 50655 ਨਾਲ ਜਿੱਤ ਚੁੱਕੇ ਹਨ।ਹਲਕੇ ਦੇ ਲੋਕਾਂ ਨੇ ਹੁਣ ਤੱਕ ਦਾ ਸਭ ਤੋਂ ਵੱਧ ਵੋਟਾਂ ਨਾਲ ਜਿਤਾਉਣ ਦਾ ਰਿਕਾਰਡ ਬਣਾ ਦਿੱਤਾ ਹੈ।ਆਮ ਆਦਮੀ ਪਾਰਟੀ ਦੇ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ 82630 ਵੋਟਾਂ,ਸ੍ਰੋਮਣੀ ਅਕਾਲੀ ਦਲ ਦੇ ਗੁਲਜਾਰੀ ਮੂਨਕ 31975 ਵੋਟਾਂ,ਕਾਂਗਰਸ ਪਾਰਟੀ ਦੇ ਮਾਸਟਰ ਅਜੈਬ ਸਿੰਘ ਰਟੋਲ ਨੂੰ 10472 ਵੋਟਾਂ ਪਈਆਂ। ਇਸ ਜਿੱਤ ਲਈ ਸ.ਚੀਮਾ ਨੇ ਹਲਕਾ ਦਿੜਬਾ ਅਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।