-ਆਪ ਉਮੀਦਵਾਰ ਐਡਵੋਕੇਟ ਕਰਮਵੀਰ ਸਿੰਘ ਘੁੰਮਣ 8199 ਵੋਟਾਂ ਨਾਲ ਜਿੱਤੇ

  -ਆਪ ਉਮੀਦਵਾਰ ਐਡਵੋਕੇਟ ਕਰਮਵੀਰ ਸਿੰਘ ਘੁੰਮਣ  8199  ਵੋਟਾਂ ਨਾਲ ਜਿੱਤੇ

ਐਡਵੋਕੇਟ ਕਰਮਵੀਰ ਸਿੰਘ ਘੁੰਮਣ ਬਣੇ ਵਿਧਾਇਕ  
ਦਸੂਹਾ 10 ਮਾਰਚ (ਕੌਸ਼ਲ)-  ਵਿਧਾਨ ਸਭਾ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਕਰਮਵੀਰ ਸਿੰਘ ਘੁੰਮਣ  42617 ਵੋਟਾਂ ਹਾਸਲ ਕਰਕੇ  ਜੇਤੂ ਹੋਏ   । ਇਸ ਮੌਕੇ ਹਲਕਾ ਦਸੂਹਾ ਦੇ ਲੋਕਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਹੈ, ਇਸ ਮੌਕੇ ਇਲਾਕੇ ਦੇ  ਲੋਕਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਇੱਕ ਬਹੁਤ ਹੀ ਹੋਣਹਾਰ ਲੀਡਰ ਹਨ , ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਹਲਕੇ ਨੂੰ ਇੱਕ  ਹੋਣਹਾਰ ਅਤੇ ਇਮਾਨਦਾਰ ਵਿਧਾਇਕ ਮਿਲੇ ਹਨ  । ਪੂਰੇ ਪੰਜਾਬ ਅੰਦਰ ਜੋ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਮਿਲਿਆ ਹੈ,  ਇਹ ਇੱਕ  ਇਤਿਹਾਸ ਸਿਰਜਿਆ ਹੈ,  ਇਹ ਇਕ ਵੱਡੇ ਬਦਲਾਅ ਦੀ ਨਿਸ਼ਾਨੀ ਹੈ  , ਆਗੂਆਂ ਨੇ ਕਿਹਾ ਕਿ ਇਹ ਬਦਲਾਅ  ਪੰਜਾਬ ਦੀ ਤਰੱਕੀ ਲਈ  ਇੱਕ ਮਿਸਾਲ ਸਾਬਤ ਹੋਵੇਗਾ  । ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਜਿੱਤ ਨਾਲ ਹਲਕੇ ਦੇ ਲੋਕਾਂ ਨੇ ਵੱਖ ਵੱਖ ਇਲਾਕਿਆਂ ਵਿਚ ਭਾਰੀ ਖੁਸ਼ੀ ਮਨਾਈ ਅਤੇ ਲੱਡੂ ਵੰਡੇ  ।