ਮਲੋਟ ਤੋਂ ਆਪ ਦੀ ਡਾ: ਬਲਜੀਤ ਕੌਰ 39722 ਵੋਟਾਂ ਦੇ ਫਰਕ ਨਾਲ ਜੇਤੂ

ਮਲੋਟ ਤੋਂ ਆਪ ਦੀ ਡਾ: ਬਲਜੀਤ ਕੌਰ 39722 ਵੋਟਾਂ ਦੇ ਫਰਕ ਨਾਲ ਜੇਤੂ

ਮਲੋਟ, 10 ਮਾਰਚ (ਪਾਟਿਲ)-ਮਲੋਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ: ਬਲਜੀਤ ਕੌਰ ਨੇ ਮਲੋਟ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਲਈ ਹੈ। ਡਾ ਬਲਜੀਤ ਕੌਰ ਨੇ 76460 ਵੋਟਾਂ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਨੂੰ 39722ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ । ਜਦ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਰੂਪਿੰਦਰ ਕੌਰ ਰੂਬੀ ਨੇ 17547ਵੋਟਾਂ ਹਾਸਲ ਕਰਕੇ ਤੀਜੇ ਸਥਾਨ ਤੇ ਰਹੀ ਹੈ। ਡਾ: ਬਲਜੀਤ ਕੌਰ ਨੇ ਪਹਿਲੇ ਗੇੜ ਦੀ ਗਿਣਤੀ ਤੋਂ ਹੀ ਲੀਡ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਅਖੀਰਲੇ ਰਾਊਂਡ ਤਕ ਲੀਡ ਟੁੱਟ ਨਹੀਂ ਸਕੀ।