ਮੰਡੀ ਲਾਧੂਕਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਚਲਾਏ ਪਟਾਕੇ ਤੇ ਵੰਡੇ ਲੱਡੂ

ਮੰਡੀ ਲਾਧੂਕਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਚਲਾਏ ਪਟਾਕੇ ਤੇ ਵੰਡੇ ਲੱਡੂ

ਮੰਡੀ ਲਾਧੂਕਾ,10 ਮਾਰਚ (ਮਨਪ੍ਰੀਤ ਸਿੰਘ ਸੈਣੀ) - ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਜ਼ੀ ਮਾਰ ਰਹੇ ਹਨ | ਫ਼ਤਵੇ ਦੀ ਖੁਸ਼ੀ ਵਿਚ ਮੰਡੀ ਲਾਧੂਕਾ ਤੋਂ ਆਮ ਆਦਮੀਂ ਪਾਰਟੀ ਦੇ ਸੀਨੀਅਰ ਆਗੂ ਸਤੀਸ਼ ਕੁਮਾਰ ਵਧਵਾ ਦੀ ਅਗਵਾਈ ਵਿਚ ਵਰਕਰਾਂ ਵਲੋਂ ਪਟਾਕੇ ਚਲਾਏ ਤੇ ਲੱਡੂ ਵੰਡਕੇ ਭੰਗੜੇ ਪਾਏ।