ਬਲਾਚੌਰ ਤੋਂ 'ਆਪ' ਉਮੀਦਵਾਰ ਸੰਤੋਸ਼ ਕਟਾਰੀਆ ਨੇ ਅਕਾਲੀ ਦਲ ਬਸਪਾ ਦੀ ਸੁਨੀਤਾ ਚੌਧਰੀ ਨੂੰ 4541 ਵੋਟਾਂ ਨਾਲ ਹਰਾਇਆ

 ਬਲਾਚੌਰ ਤੋਂ 'ਆਪ' ਉਮੀਦਵਾਰ ਸੰਤੋਸ਼ ਕਟਾਰੀਆ ਨੇ ਅਕਾਲੀ ਦਲ ਬਸਪਾ ਦੀ ਸੁਨੀਤਾ ਚੌਧਰੀ ਨੂੰ 4541 ਵੋਟਾਂ ਨਾਲ ਹਰਾਇਆ

ਬਲਾਚੌਰ, 10 ਮਾਰਚ(ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ) ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕਟਾਰੀਆ ਨੇ ਸ਼੍ਰੋਮਣੀ ਅਕਾਲੀ ਦਲ ਬਸਪਾ ਉਮੀਦਵਾਰ ਸੁਨੀਤਾ ਚੌਧਰੀ ਨੂੰ 4541 ਵੋਟਾਂ ਨਾਲ ਹਰਾ ਕੇ ਬਲਾਚੌਰ ਦੀ ਸੀਟ ਆਪ ਦੀ ਝੋਲੀ ਪਾਂ ਦਿਤੀ। 'ਆਪ' ਦੀ ਸੰਤੋਸ਼ ਕਟਾਰੀਆ ਨੂੰ 39633 ਵੋਟਾਂ ਪਈਆਂ। ਅਕਾਲੀ ਦਲ ਬਸਪਾ ਦੀ ਸੁਨੀਤਾ ਚੌਧਰੀ ਨੂੰ 35092 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ। ਹਲਕੇ ਤੋ ਕਾਂਗਰਸ ਦੇ ਵਿਧਾਇਕ ਰਹੇ ਚੌਧਰੀ ਦਰਸ਼ਨ ਲਾਲ ਮੰਗੂਪੁਰ 31201 ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੇ।