ਗੁਰੂ ਹਰਸਹਾਏ ਤੋਂ ਆਪ ਦੇ ਫੌਜਾ ਸਿੰਘ ਸਰਾਰੀ ਰਹੇ ਜੇਤੂ

  ਗੁਰੂ ਹਰਸਹਾਏ ਤੋਂ ਆਪ ਦੇ ਫੌਜਾ ਸਿੰਘ ਸਰਾਰੀ ਰਹੇ ਜੇਤੂ

ਗੁਰੂ ਹਰਸਹਾਏ, 10 ਮਾਰਚ (ਕਪਿਲ ਕੰਧਾਰੀ)- ਗੁਰੂ ਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੌਜਾ ਸਿੰਘ ਸਰਾਰੀ 10574 ਵੋਟਾਂ ਦੇ ਨਾਲ ਜਿੱਤ ਗਏ ਹਨ ਇਸ ਮੌਕੇ ਫੌਜਾ ਸਿੰਘ ਸਰਾਰੀ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੇ ਗਲ ਵਿੱਚ ਹਾਰ ਪਾ ਕੇ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਇਸ ਮੌਕੇ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਜਿੱਤ ਨਹੀਂ ਬਲਕਿ ਪੂਰੇ ਗੁਰੂਹਰਸਹਾਏ ਹਲਕੇ ਦੇ ਲੋਕਾਂ ਦੀ ਜਿੱਤ ਹੈ