ਕਸਬਾ ਹਰੀਕੇ ਪੱਤਣ ਵਿਖੇ ਆਪ ਦੇ ਸਮਰਥਕਾਂ ਨੇ ਜਿੱਤ ਦੀ ਖੁਸ਼ੀ ਵਿਚ ਖੇਡੀ ਹੋਲੀ

ਹਰੀਕੇ ਪੱਤਣ 10 ਮਾਰਚ ( ਸੰਜੀਵ ਕੁੰਦਰਾ) - ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਤੋਂ ਬਾਅਦ ਕਸਬਾ ਹਰੀਕੇ ਪੱਤਣ ਵਿਖੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਜਿੱਤ ਦੀ ਖੁਸ਼ੀ ਮਨਾਈ। ਸਮਰਥਕਾਂ ਨੇ ਇਕ - ਦੂਜੇ 'ਤੇ ਗਲਾਲ ਸੁੱਟ ਕੇ ਜਿੱਤ ਦੀ ਖੁਸ਼ੀ ਮਨਾਈ। ਬਜ਼ਾਰ ਵਿਚ ਭੰਗੜੇ ਪਾਏ ਅਤੇ ਆਤਿਸ਼ਬਾਜ਼ੀ ਚਲਾਈ।