ਪੱਟੀ ਹਲਕੇ ਤੋਂ 13ਵੇਂ ਰਾਊਂਡ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ 10578 ਵੋਟਾਂ ਨਾਲ ਅੱਗੇ

  ਪੱਟੀ ਹਲਕੇ ਤੋਂ 13ਵੇਂ ਰਾਊਂਡ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ 10578 ਵੋਟਾਂ ਨਾਲ ਅੱਗੇ

ਪੱਟੀ 10 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਵਿਧਾਨ ਸਭਾ ਹਲਕਾ ਪੱਟੀ ਤੋਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਲਾਅ ਕਾਲਜ ਉਸਮਾਂ ਵਿਖੇ ਸਵੇਰੇ ਲਗਭਗ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਈ ਹੈ। 13ਵੇਂ ਰਾਊਂਡ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੂੰ 2697, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 3094, ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ 3381 ਵੋਟਾਂ ਮਿਲੀਆਂ ਹਨ। 13 ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ 10578 ਵੋਟਾਂ ਨਾਲ ਅੱਗੇ ਹਨ ਗਿਣਤੀ ਜਾਰੀ ਹੈ।