ਬਸੀ ਪਠਾਣਾਂ ਤੋਂ ਆਪ ਦੇ ਰੁਪਿੰਦਰ ਹੈਪੀ ਰਹੇ ਜੇਤੂ

  ਬਸੀ ਪਠਾਣਾਂ ਤੋਂ ਆਪ ਦੇ ਰੁਪਿੰਦਰ ਹੈਪੀ ਰਹੇ ਜੇਤੂ

ਬਸੀ ਪਠਾਣਾਂ, 10 ਮਾਰਚ (ਰਵਿੰਦਰ ਮੌਦਗਿਲ)- ਰਿਜ਼ਰਵ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਆਮ ਆਦਮੀ ਦੇ ਉਮੀਦਵਾਰ ਰੁਪਿੰਦਰ ਸਿੰਘ ਹੈਪੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 37919 ਵੋਟਾਂ ਦੇ ਵੱਡੇ ਮਾਰਜਨ ਨਾਲ ਹਰਾਇਆ ਹੈ। ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀਪੀ ਨੂੰ 16177 ਮੱਤ ਮਿਲੇ ਹਨ। ਦੱਸਣਾ ਬਣਦਾ ਹੈ ਕਿ ਇਸ ਸੀਟ ਤੋਂ ਚਰਨਜੀਤ ਸਿੰਘ ਚੰਨੀ ਦੇ ਭਰਾ ਜੋ ਕਿ ਆਜ਼ਾਦ ਉਮੀਦਵਾਰ ਦੇ ਚੋਣ ਲੜ ਰਹੇ ਸਨ ਨੇ 13796 ਵੋਟਾਂ ਹਾਸਲ ਕਰਕੇ ਤੀਜਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ।