ਹਲਕਾ ਰਾਜਪੁਰਾ ਤੋੋਂ ਜੇਤੂ ਉਮੀਦਵਾਰ ਨੀਨਾ ਮਿੱਤਲ ਦੇ ਰਾਮਾਂ ਮੰਡੀ ਸਹੁਰੇ ਘਰ ਖ਼ੁਸ਼ੀਆਂ ਭਰਿਆ ਮਾਹੌਲ

 ਹਲਕਾ ਰਾਜਪੁਰਾ ਤੋੋਂ ਜੇਤੂ ਉਮੀਦਵਾਰ ਨੀਨਾ ਮਿੱਤਲ ਦੇ ਰਾਮਾਂ ਮੰਡੀ ਸਹੁਰੇ ਘਰ ਖ਼ੁਸ਼ੀਆਂ ਭਰਿਆ ਮਾਹੌਲ

ਰਾਮਾਂ ਮੰਡੀ, 10 ਮਾਰਚ (ਅਮਰਜੀਤ ਸਿੰਘ ਲਹਿਰੀ)-ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਦੀ ਹੋਈ ਰਿਕਾਰਡ ਤੋੜ ਜਿੱਤ ਦੀ ਖ਼ੁਸੀ ਵਿਚ ਉਨ੍ਹਾਂ ਦੇ ਰਾਮਾਂ ਮੰਡੀ ਸਥਿਤ ਸਹੁਰੇ ਘਰ ਮੰਡੀ ਵਾਸੀਆਂ ਨੇ ਗੁਲਾਲ ਖੇਡ ਕੇ ਅਤੇ ਲੱਡੂ ਵੰਡ ਕੇ ਜਸ਼ਨ ਮਨਾਏ ਗਏ। ਇਸ ਮੌਕੇ ਨੀਨਾ ਮਿੱਤਲ ਦੀ ਜੇਠਾਣੀ ਲੈਕਚਰਾਰ ਦਰਸ਼ਨਾ ਦੇਵੀ ਮਿੱਤਲ ਪਤਨੀ ਚੌਧਰੀ ਕੈਲਾਸ਼ ਮਿੱਤਲ ਨੇ ਮੰਡੀ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਮਾਂ ਮੰਡੀ ਦੇ ਲਈ ਮਾਣ ਵਾਲੀ ਗੱਲ ਹੈ ਕਿ ਰਾਮਾਂ ਦੀ ਧੀ ਅਤੇ ਨੂੰਹ ਨੀਨਾ ਮਿੱਤਲ ਨੇ ਹਲਕਾ ਰਾਜਪੁਰਾ ਅਤੇ ਹਲਕਾ ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ ਨੇ ਇਤਹਾਸਿਕ ਜਿੱਤ ਪ੍ਰਾਪਤ ਕੀਤੀ ਹੈ।