ਆਪ ਉਮੀਦਵਾਰ ਤਰੁਨਪ੍ਰੀਤ ਸਿੰਘ ਸੌਂਦ ਕਰੀਬ 35 ਹਜ਼ਾਰ ਵੋਟਾਂ ਦੇ ਫਰਕ ਨਾਲ ਅੱਗੇ , ਜਿੱਤ ਦਾ ਐਲਾਨ ਜਲਦੀ

  ਆਪ ਉਮੀਦਵਾਰ ਤਰੁਨਪ੍ਰੀਤ ਸਿੰਘ ਸੌਂਦ ਕਰੀਬ 35 ਹਜ਼ਾਰ ਵੋਟਾਂ ਦੇ ਫਰਕ ਨਾਲ ਅੱਗੇ , ਜਿੱਤ ਦਾ ਐਲਾਨ ਜਲਦੀ

ਖੰਨਾ 10 ਮਾਰਚ :(ਹਰਜਿੰਦਰ ਸਿੰਘ ਲਾਲ) ਖੰਨਾ ਵਿਧਾਨ ਸਭਾ ਦੀ ਚੋਣ ਵਿਚ ਵੋਟਾਂ ਦੀ ਗਿਣਤੀ ਦੇ 14 ਗੇੜਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰੁਨਪ੍ਰੀਤ ਸਿੰਘ ਸੌਂਦ ਆਪਣੇ ਨਿਕਟ ਵਿਰੋਧੀ ਅਕਾਲੀ ਦਲ ਦੀ ਜਸਦੀਪ ਕੌਰ ਯਾਦੂ ਨਾਲੋਂ 35 ਹਜ਼ਾਰ 3 ਸੌ 16 ਵੋਟਾਂ ਨਾਲ ਅੱਗੇ ਹਨ।ਯਾਦੂ ਨੇ 26 ਹਜ਼ਾਰ 635 ਵੋਟਾਂ ਲਈਆਂ।ਤੀਸਰੇ ਨੰਬਰ ਤੇ ਪੰਜਾਬ ਦੇ ਉਦਯੋਗ ਮੰਤਰੀ ਅਤੇ ਕਾਂਗਰਸ ਦੇ ਉਮੀਦਵਾਰ ਗੁਰਕੀਰਤ ਸਿੰਘ ਨੇ 20 ਹਜ਼ਾਰ 181 ਵੋਟਾਂ ਲਈਆਂ।ਜਦੋ ਕੇ ਭਾਜਪਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ 12 ਹਜ਼ਾਰ 575 ਵੋਟਾਂ ਲੈ ਕੇ ਚੌਥੇ ਨੰਬਰ ਤੇ ਹਨ। ਇਸ ਵੇਲੇ ਵੀ ਵੀ ਪੈਟ ਦੀਆਂ ਵੋਟਾਂ ਜਾਂਚੀਆਂ ਜਾ ਰਹੀਆਂ । ਇਸਤੋਂ ਬਾਅਦ ਨਤੀਜਾ ਐਲਾਨ ਦਿੱਤਾ ਜਾਵੇਗਾ।